ਵੈੱਬਸਾਈਟ ਲਾਂਚਿੰਗ ਸਮੇਤ ਕਈ ਅਹਿਮ ਮੁੱਦਿਆਂ ’ਤੇ ਚਰਚਾ, ਪੰਜਾਬ ਭਰ ਵਿੱਚ ਜਥੇਬੰਦੀ ਨੂੰ ਮਜ਼ਬੂਤ ਕਰਨ ’ਤੇ ਬਣੀ ਸਹਿਮਤੀ
ਜਲੰਧਰ 22 ਅਗਸਤ ( Vijay Atwal ) : ਪੰਜਾਬ ਮੀਡੀਆ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਜਲੰਧਰ ਸਥਿਤ ਜਲੰਧਰ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਕਰਵਾਈ ਗਈ। ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਚੇਅਰਮੈਨ ਰਾਜੀਵ ਧੰਮੀ ਨੇ ਕੀਤੀ, ਜਦਕਿ ਪੰਜਾਬ ਪ੍ਰਧਾਨ ਰਾਜੇਸ਼ ਥਾਪਾ ਦੀ ਅਗਵਾਈ ਹੇਠ ਜਥੇਬੰਦੀ ਨਾਲ ਸਬੰਧਤ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਪੰਜਾਬ ਭਰ ਵਿੱਚ ਜਥੇਬੰਦੀ ਦਾ ਵਿਸਥਾਰ ਕਰਨ ਅਤੇ ਪੱਤਰਕਾਰਾਂ ਤੇ ਮੀਡੀਆ ਨਾਲ ਜੁੜੇ ਮੈਂਬਰਾਂ ਨੂੰ ਇੱਕਜੁੱਟ ਕਰਨ ਸਬੰਧੀ ਕਈ ਅਹਿਮ ਫੈਸਲੇ ਲਏ ਗਏ। ਅਹੁਦੇਦਾਰਾਂ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਵਧਾਉਣ ਅਤੇ ਵੱਧ ਤੋਂ ਵੱਧ ਮੀਡੀਆ ਕਰਮੀਆਂ ਨੂੰ ਜਥੇਬੰਦੀ ਨਾਲ ਜੋੜਨ ’ਤੇ ਵੀ ਵਿਚਾਰ ਕੀਤਾ।

ਇਸ ਦੌਰਾਨ ਐਸੋਸੀਏਸ਼ਨ ਦੀ ਅਧਿਕਾਰਤ ਵੈੱਬਸਾਈਟ ਜਲਦ ਲਾਂਚ ਕਰਨ ਸਬੰਧੀ ਵੀ ਸਹਿਮਤੀ ਬਣੀ। ਵੈੱਬਸਾਈਟ ਰਾਹੀਂ ਐਸੋਸੀਏਸ਼ਨ ਦੀਆਂ ਗਤੀਵਿਧੀਆਂ, ਅਹੁਦੇਦਾਰਾਂ, ਮੈਂਬਰਾਂ ਅਤੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਉਪਲਬਧ ਕਰਵਾਉਣ ਦੀ ਯੋਜਨਾ ’ਤੇ ਚਰਚਾ ਕੀਤੀ ਗਈ। ਵੈੱਬਸਾਈਟ ਦੀ ਰਸਮੀ ਲਾਂਚਿੰਗ ਲਈ ਜਲਦ ਹੀ ਇੱਕ ਵਿਸ਼ੇਸ਼ ਸਮਾਗਮ ਕਰਵਾਉਣ ਦਾ ਫੈਸਲਾ ਵੀ ਲਿਆ ਗਿਆ।
ਮੀਟਿੰਗ ਵਿੱਚ ਪੰਜਾਬ ਦੇ ਮੀਤ ਪ੍ਰਧਾਨ ਰਮੇਸ਼ ਗਾਬਾ, ਬਲਰਾਜ ਸਿੰਘ ਅਤੇ ਹਰਜਿੰਦਰ ਸਿੰਘ, ਪੰਜਾਬ ਜਨਰਲ ਸਕੱਤਰ ਦੀਪਕ ਸੈਣੀ, ਸਕੱਤਰ ਦੇਵ ਅਰੋੜਾ, ਮੀਤ ਪ੍ਰਧਾਨ ਸਤਿਸ਼ ਕੁਮਾਰ, ਸਾਂਝਾ ਸਕੱਤਰ ਰਵੀ ਕੁਮਾਰ, ਕੈਸ਼ੀਅਰ ਗੌਰਵ ਗੋਇਲ, ਪੰਜਾਬ ਲੀਗਲ ਐਡਵਾਈਜ਼ਰ ਐਡਵੋਕੇਟ ਰਵੀ ਵਿਨਾਇਕ ਸਮੇਤ ਮੈਂਬਰ ਲਖਵਿੰਦਰ ਸਿੰਘ, ਵਿਸ਼ਾਲ ਵਿਨਾਇਕ, ਸਨੀ ਭਗਤ ਅਤੇ ਵਿਜੈ ਅਟਵਾਲ ਹਾਜ਼ਰ ਸਨ।

ਮੀਟਿੰਗ ਦੇ ਅੰਤ ਵਿੱਚ ਅਹੁਦੇਦਾਰਾਂ ਨੇ ਪੰਜਾਬ ਮੀਡੀਆ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਕਰਨ ਅਤੇ ਮੀਡੀਆ ਜਗਤ ਨਾਲ ਜੁੜੇ ਲੋਕਾਂ ਦੇ ਹਿੱਤਾਂ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ।






